ਮੇਰੇ ਲਈ ਮੇਰੀ ਸਿਹਤ ਮੇਰੀ ਸੋਚਣ ਦੀ ਸ਼ਕਤੀ, ਮੇਰੀ ਮਾਨਸਿਕ ਸਮਰੱਥਾ ਅਤੇ ਮੇਰੇ ਰਵੱਈਏ ਦੀ ਸੱਥਿਤੀ ਹੈ। ਇਹ ਮੇਰੀ ਸਰੀਰਕ ਕਾਰਜਸ਼ੀਲਤਾ ਦਾ ਦਰਜਾ ਵੀ ਹੈ ਪਰ ਮੈਂ ਇਸ ਸਮੇਂ ਇਸ ਬਾਰੇ ਗੱਲ ਨਹੀਂ ਕਰ ਰਿਹਾ ਹਾਂ। ਜੇਕਰ ਮੈਂ ਸਕਾਰਾਤਮਕ ਮੂਡ ਵਿੱਚ ਹਾਂ ਅਤੇ ਮੇਰਾ ਰਵੱਈਆ ਮੇਰੇ ਆਮ ਰਵੱਈਏ ਜਿਹਾ ਹੈ, ਜਿਵੇਂ ਕਿ ਇਹ ਹਮੇਸ਼ਾ ਹੁੰਦਾ ਹੈ, ਤਾਂ ਮੈਂ ਸਿਹਤਮੰਦ ਮਹਿਸੂਸ ਕਰਦਾ ਹਾਂ।
ਜੇ ਕਦੇ ਮੈਨੂੰ ਇਸ ਬਾਰੇ ਕੋਈ ਸ਼ੱਕ ਹੁੰਦਾ ਹੈ ਜਾਂ ਕਦੇ ਸੁਧਾਰ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ, ਤਾਂ ਮੈਂ ਇਸਨੂੰ ਸਕਾਰਾਤਮਕ ਦਿਸ਼ਾ ਵਿੱਚ ਮੋੜਦਾ ਹਾਂ। ਮੇਰੇ ਲਈ ਸਕਾਰਾਤਮਕ ਦਿਸ਼ਾਵਾਂ ਇਹ ਹਨ, 1. ਮਾਮੂਲੀ ਵਿਚਾਰਾਂ ਤੋਂ ਉੱਪਰ ਹੋਣਾ, 2. ਸਵਾਰਥ ਤੋਂ ਉੱਪਰ ਹੋਣਾ, 3. ਜੀਵਨ ਵਿੱਚ ਸੰਜਮ ਤੇ ਸੰਕੋਚ ਦੇ ਨਿਯਮ ਦੀ ਪਾਲਣਾ ਕਰਨਾ ਜਿਸ ਨ ਆਮ ਕਰ ਕੇ ਦਰਵੇਸ਼ੀ (Austerity) ਕਿਹਾ ਜਾਂਦਾ ਹੈ, 4. ਆਪਣੇ ਪਿੱਛੇ ਹੇਠ ਰਹਿਣ ਵਾਲਿਆਂ ਬਾਰੇ ਸੋਚਣਾ ਤੇ 5. ਸਭ ਦੀ ਆਮ ਭਲਾਈ ਲਈ ਡਟਣਾ। ਸਭ ਦੀ ਆਮ ਭਲਾਈ ਮੇਰੇ ਲਈ ਸਭ ਦਾ ਕਲਿਆਣ ਤੇ ਸਮਾਜ ਨੂੰ ਤਰੱਕੀ ਦੀ ਦਿਸ਼ਾ ਵਿੱਚ ਅੱਗੇ ਵਧਾਉਣਾ ਹੈ। ਤਰੱਕੀ ਦੀ ਵੀ ਮੇਰੀ ਇੱਕ ਖਾਸ ਧਾਰਨਾ ਹੈ ਜਿਸ ਬਾਰੇ ਮੈਂ ਕਿਸੇ ਹੋਰ ਸਮੇਂ ਚਰਚਾ ਕਰਾਂਗਾ। ਮੈਂ ਦੁਸ਼ਟ ਭਾਵਨਾਵਾਂ ਜਿਵੇਂ ਈਰਖਾ, ਸ਼ਿਕਾਇਤ ਕਰਨਾ, ਬਦਲਾ ਲੈਣਾ, ਦੋਸ਼ ਕੱਢਣਾ, ਕਈ ਤਰ੍ਹਾਂ ਦੀਆਂ ਵਧੀਕੀਆਂ, ਦੂਜਿਆਂ ਨੂੰ ਠੇਸ ਪਹੁੰਚਾਉਣ ਜਾਂ ਨੁਕਸਾਨ ਪਹੁੰਚਾਉਣ ਦੀਆਂ ਇਛਾਵਾਂ ਆਦਿ ਵਰਗੇ ਵਿਚਾਰਾਂ ਨੂੰ ਆਪਣੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਹ ਗੱਲ ਆਪਣੇ ਮਨ ਵਿੱਚ ਪਾ ਦਿੱਤੀ ਹੋਈ ਹੈ ਕਿ ਮੈਂ ਗਲਤੀ ਨਾਲ ਵੀ ਸੋਚ ਦੇ ਹੇਠਾਲੇ ਪੱਧਰ ਵੱਲ ਨਹੀਂ ਖਿਸਕਣਾ। ਇਹ ਸੁਝਾਅ ਮੇਰੇ ਵਿਚਾਰਾਂ ਅਤੇ ਵਿਹਾਰ ਵਿੱਚ ਨਿਯਮਿਤ ਤੌਰ 'ਤੇ ਆਉਂਦੇ ਰਹਿੰਦੇ ਹਨ ਅਤੇ ਮੈਨੂੰ ਲਾਈਨ 'ਤੇ ਰੱਖਣ ਲਈ ਲਾਹੇਵੰਦ ਹਨ।
ਦੂਜਿਆਂ ਦੀਆਂ ਕੁਤਾਹੀਆਂ ਨੂੰ ਭੁੱਲਣਾ ਅਤੇ ਮਾਫ਼ ਕਰਨਾ ਮੇਰੀ ਸੋਚ ਪ੍ਰਕਿਰਿਆ ਦੇ ਦੋ ਹੋਰ ਵਿੱਲਖਣ ਗੁਣ ਹਨ ਜੋ ਮੈਂ ਆਪਣੇ ਦਿਲ ਦੇ ਨੇੜੇ ਰੱਖਦਾ ਹਾਂ। ਇਸੇ ਤਰ੍ਹਾਂ, ਜੇ ਮੈਨੂੰ ਲੱਗੇ ਕਿ ਮੈਂ ਗਲਤ ਹਾਂ, ਤਾਂ ਮੈਂ ਸਵੀਕਾਰ ਕਰਨ ਵਿੱਚ ਮਾਣ ਮਹਿਸੂਸ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਆਪਣੇ ਲਈ ਨਹੀਂ ਸਗੋਂ ਸੱਚਾਈ ਦਾ ਪੱਖ ਪੂਰਨ ਲਈ ਆਇਆ ਹਾਂ। ਮੈਂ ਕਦੇ ਵੀ ਦੂਜਿਆਂ ਨੂੰ ਆਪਣੇ ਆਪ ਤੋਂ ਅੱਗੇ ਰੱਖਣ ਜਾਂ ਲੰਘਣ ਤੇ ਇਤਰਾਜ਼ ਨਹੀਂ ਕਰਦਾ। ਉੱਤੇ ਦੂਜਿਆਂ ਨੂੰ ਅਗਵਾਈ ਦੇਣ ਵਿੱਚ ਨਹੀਂ ਝਿਜਕਦਾ ਕਿਉਂਕਿ ਮੈਂ ਕੁਦਰਤ ਦੇ ਨਿਰਪੱਖ ਖੇਡ ਵਿੱਚ ਵਿਸ਼ਵਾਸ ਕਰਦਾ ਹਾਂ। ਮੈਨੂੰ ਪਤਾ ਹੁੰਦਾ ਹੈ ਕਿ ਜੇ ਮੇਰੇ ਵਿਚ ਹੁਨਰ ਜਾਂ ਤਾਕਤ ਹੈ ਤਾਂ ਮੈਂ ਫਿਰ ਉਨ੍ਹਾਂ ਤੋਂ ਅੱਗੇ ਨਿਕਲ ਜਾਵਾਂਗਾ।
ਮੈਂ ਜਮਹੂਰੀ ਕਦਰਾਂ-ਕੀਮਤਾਂ ਅਤੇ ਕੁਦਰਤੀ ਨਿਆਂ ਵਿੱਚ ਪੱਕਾ ਵਿਸ਼ਵਾਸ ਕਰਦਾ ਹਾਂ, ਕਿਉਂਕਿ ਮੇਰਾ ਮੰਨਣਾ ਹੈ ਕਿ ਇਹ ਉਦੋਂ ਤੱਕ ਜ਼ਰੂਰੀ ਹੈ ਜਦੋਂ ਤੱਕ ਮੈਂ ਆਪਣੇ ਵਰਗੇ ਹੋਰ ਲੋਕਾਂ ਨਾਲ ਭਰੇ ਸਮਾਜ ਵਿੱਚ ਰਹਿੰਦਾ ਹਾਂ। ਇਹੀ ਗੱਲ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਵੀ ਲਾਗੂ ਹੁੰਦੀ ਹੈ ਜੋ ਕਿਸੇ ਚੀਜ਼ ਤੇ ਵਿਅਕਤੀ, ਅਤੇ ਵਿਅਕਤੀ ਤੋਂ ਵਿਅਕਤੀ ਵਿਚਕਾਰ ਫਰਕ ਕਰਦੀ ਹੈ। ਮੇਰੀ ਜ਼ਿੰਦਗੀ ਮੇਰੀ ਸਰੀਰਕ ਅਤੇ ਮਾਨਸਿਕ ਗਤੀਵਿਧੀ ਹੈ, ਜਿਨ੍ਹਾਂ ਤੋਂ ਬਿਨਾਂ ਮੈਂ ਇੱਕ ਪੱਥਰ ਤੋਂ ਵਧੀਆ ਨਹੀਂ ਹੋਵਾਂਗਾ। ਇਸੇ ਤਰ੍ਹਾਂ ਦੀ ਗੱਲ ਦੂਜੇ ਲੋਕਾਂ ਦੀ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਇਹਨਾਂ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਦਮਨ, ਭਾਵੇਂ ਰਾਜ ਦੁਆਰਾ ਕੀਤਾ ਜਾਵੇ ਜਾਂ ਵਿਅਕਤੀਆਂ ਦੁਆਰਾ, ਗੈਰ-ਕੁਦਰਤੀ ਅਤੇ ਹਰਜਾਈ ਹੈ।
ਮੈਂ ਹਮੇਸ਼ਾਂ ਮਹਿਸੂਸ ਕਰਦਾ ਹਾਂ, ਅਤੇ ਇਹ ਮਹਿਸੂਸ ਕਰਨ ਤੋਂ ਬਚ ਨਹੀਂ ਸਕਦਾ, ਕਿ ਇੰਨੀ ਪੜਾਈ ਲਿਖਾਈ ਤੋਂ ਬਾਦ ਵੀ ਮੱਨੁਖ ਜਾਤੀ ਹਨੇਰੇ ਤੋਂ ਰੌਸ਼ਨੀ ਵੱਲ ਜਾ ਰਹੀ ਹੈ। ਕੁਝ ਲੋਕ ਦੂਜਿਆਂ ਨਾਲੋਂ ਜ਼ਿਆਦਾ ਹੌਲੀ ਚੱਲ ਰਹੇ ਹਨ ਕੁਝ ਤੇਜ। ਮੇਰੇ ਲਈ ਹਨੇਰਾ ਅਗਿਆਨਤਾ, ਸੁਣੀਆਂ ਗੱਲਾਂ ਤੇ ਵਿਸ਼ਵਾਸ, ਪੁਰਾਣੇ ਜ਼ਮਾਨੇ ਤੋਂ ਲਟਕਦੇ ਸੋਚ ਜੁਗਾੜ, ਅਨਪੜ੍ਹਤਾ, ਬੇਈਮਾਨੀ, ਪਿਛਾਖੜਤਾ, ਸਥਿਤੀ ਪ੍ਰਤੀ ਅਨੁਕੂਲਨ ਦੀ ਘਾਟ, ਵਿਗਿਆਨਕ ਗਿਆਨ ਦੀ ਘਾਟ ਅਤੇ ਜੀਵਨ ਵਿੱਚ ਪਿਛਾਂਹ ਨੂੰ ਸੋਚਣ ਦੀ ਆਦਤ ਆਦਿ ਹਨ।
ਜਦੋਂ ਮੈਂ ਸਕਾਰਾਤਮਕਤਾ ਬਾਰੇ ਸੋਚਦਾ ਹਾਂ, ਤਾਂ ਮੈਂ ਚੇਤਨਤਾ ਨਾਲ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਬਾਰੇ ਸੋਚਦਾ ਹਾਂ। ਜਦੋਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਇਸ ਸਬੰਧ ਵਿਚ ਹੌਲੀ ਹੋ ਗਿਆ ਹਾਂ, ਤਾਂ ਮੈਂ ਆਪਣੀ ਗਤੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਸ ਕਾਰਜ ਹੇਤੂ ਮੈਂ ਵਿਗਿਆਨ ਦੀਆਂ ਨਵੀਨਤਮ ਖੋਜਾਂ ਬਾਰੇ ਕੋਈ ਕਿਤਾਬ ਜਾਂ ਲੇਖ ਪੜ੍ਹਨ ਲਈ ਚਲ ਪੈਂਦਾ ਹਾਂ। ਮੈਂ ਇਹਨਾਂ ਹਦਾਇਤਾਂ ਨਾਲ ਆਪਣੇ ਆਪ 'ਤੇ ਬੋਝ ਨਹੀਂ ਪਾਉਂਦਾ, ਨਾ ਹੀ ਮੈਂ ਇਨ੍ਹਾਂ ਨੂੰ ਕਿਸੇ ਸਖ਼ਤ ਸਮਾਂ-ਸਾਰਣੀ ਵਿੱਚ ਪਾਉਂਦਾ ਹਾਂ। ਸਮੇਂ ਦੇ ਬੀਤਣ ਨਾਲ ਇਹ ਉਂਜ ਹੀ ਮੇਰੀ ਆਦਤ ਦਾ ਹਿੱਸਾ ਬਣ ਗਏ ਹਨ।
ਮੈਂ ਆਪਣੀ ਸੋਚਣ ਦੀ ਪ੍ਰਕਿਰਿਆ ਦੇ ਕੁਝ ਕਮਜ਼ੋਰ ਖੇਤਰਾਂ ਨੂੰ ਵੀ ਜਾਣਦਾ ਹਾਂ ਜੋ ਮੈਨੂੰ ਰੁਕਣ ਅਤੇ ਸੋਚਣ ਲਈ ਮਜਬੂਰ ਕਰਦੇ ਹਨ। ਮੈਂ ਹਮੇਸ਼ਾਂ ਆਪਣੇ ਮਨ ਦੀ ਰੂੜੀਵਾਦੀ ਪ੍ਰਵਿਰਤੀਆਂ ਨੂੰ ਇਜਾਜ਼ਤ ਦੇਣ ਲਈ ਖਿੱਚਾਈ ਕਰਦਾ ਹਾਂ। ਵੱਧ ਤੋਂ ਵੱਧ ਸਕਾਰਾਤਮਕ ਅਤੇ ਪ੍ਰਗਤੀਸ਼ੀਲ ਵਿਚਾਰਾਂ ਦੇ ਨਾਲ ਅੱਗੇ ਚਲਣ ਵਿਚ ਮੈਂਨੂੰ ਖੁਸ਼ੀ ਮਿਲਦੀ ਹੈ। ਜਦੋਂ ਅਜਿਹੀ ਖੁਸ਼ੀ ਮਿਲੇ ਤਾਂ ਮੈਂ ਆਪਣੇ ਆਪ ਨੂੰ ਆਪਣੀ ਸਭ ਤੋਂ ਵਧੀਆ ਮਾਨਸਿਕ ਸਿਹਤ ਵਿੱਚ ਮਹਿਸੂਸ ਕਰਦਾ ਹਾਂ। ਜੇ ਫਿਰ ਵੀ ਲਗੇ ਨਹੀਂਂ, ਤਾਂ ਮੇਰੇ ਕੋਲ ਹੋਮਿਓਪੈਥਿਕਸ ਤਾਂ ਹਨ ਹੀ!
No comments:
Post a Comment